1.    ਕੇਵਲ ਅੰਮ੍ਰਿਤਧਾਰੀ ਵਿਦਿਆਰਥਣਾਂ ਲਈ  ਸੀਟਾਂ ਰਾਖਵੀਆਂ ਹਨ।ਜੋ ਕਿ ਨਿਰੋਲ ਮੈਰਿਟ ਦੇ ਅਧਾਰ ‘ਤੇ ਭਰੀਆਂ ਜਾਣਗੀਆਂ। ਦਾਖਲਾ ਲੈਣ ਸਮੇਂ ਅੰਮ੍ਰਿਤਪਾਨ ਦਾ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੋਵੇਗਾ।   

2.    ਸੀਟਾਂ ਖਾਲੀ ਰਹਿਣ ਦੀ ਸੂਰਤ ਵਿੱਚ ਇੱਕ ਕੋਟੇ ਤੋਂ ਦੂਜੇ ਕੋਟੇ ਵਿੱਚ ਤਬਦੀਲੀ ਯੋਗ ਹੋਣਗੀਆਂ।
3.   ਸੈਸ਼ਨ 2022-23 ਲਈ ਦਾਖਲਾ ਲੈਣ ਦੀਆਂ ਚਾਹਵਾਨ ਵਿਦਿਆਰਥਣਾਂ ਲਈ ਰਜਿਸਟ੍ਰੇਸ਼ਨ ਫਾਰਮ ਨਿਰਧਾਰਤ ਮਿਤੀ ਤੱਕ ਭਰਨਾ ਲਾਜ਼ਮੀ ਹੋਵੇਗਾ।
4.    ਮੈਰਿਟ ਵਿੱਚ ਆਈਆਂ ਅਤੇ ਦਾਖਲੇ ਲਈ ਯੋਗ ਪਾਈਆਂ ਵਿਦਿਆਰਥਣਾਂ ਲਈ ਨਿਰਧਾਰਤ ਮਿਤੀ ਤੱਕ ਦਾਖਲਾ ਫਾਰਮ ਅਤੇ ਲੋਂੜੀਦੇ ਦਸਤਾਵੇਜ਼ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੈਰਿਟ ਸੂਚੀ ਵਿੱਚ ਅਗਲੀ ਵਿਦਿਆਰਥਣ ਨੂੰ ਥਾਂ ਦੇ ਦਿੱਤੀ ਜਾਵੇਗੀ।
5.    ਜੇਕਰ ਕੋਈ ਦਸਤਾਵੇਜ਼ ਸਹੀ ਨਹੀ ਪਾਇਆ ਜਾਂਦਾ ਜਾਂ ਵਿਦਿਆਰਥਣਾਂ ਵੱਲੋਂ ਦਿੱਤੀ ਗਈ ਜਾਣਕਾਰੀ ਗਲਤ ਪਾਈ ਜਾਂਦੀ ਹੈ ਤਾਂ ਬਿਨਾਂ ਸੂੁਚਿਤ ਕੀਤੇ ਦਾਖਲਾ ਰੱਦ ਕਰ ਦਿੱਤਾ ਜਾਵੇਗਾ।
6.   ਰਾਗੀਆਂ,ਢਾਡੀਆਂ,ਪ੍ਰਚਾਰਕਾਂ,ਗ੍ਰੰਥੀਆਂ ਅਤੇ ਅਖੰਡ ਪਾਠੀਆਂ ਵੱਲੋਂ ਇਲਾਕੇ ਦੇ ਪ੍ਰਚਾਰਕ ਅਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਵਲੋਂ ਜਾਰੀ ਸਰਟੀਫਿਕੇਟ ਹੀ ਲਗਾਉਣਾ ਲਾਜ਼ਮੀ ਹੋਵੇਗਾ।
7.    ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥਣਾਂ ਲਈ ਆਮਦਨ ਸਰਟੀਫਿਕੇਟ (Economical Weaker Section, EWS) ਜੋ ਕਿ ਘੱਟੋ-ਘੱਟ ਤਹਿਸੀਲਦਾਰ ਪੱਧਰ ਦੇ ਅਧਿਕਾਰੀ ਵੱਲੋਂ ਜਾਰੀ ਹੋਵੇ ,ਲਗਾਉਣਾ ਲਾਜ਼ਮੀ ਹੋਵੇਗਾ।
8. Adhar Card/Residence/Domicile ਸਰਟੀਫਿਕੇਟ ਲਗਾਉਣਾ ਲਾਜ਼ਮੀ ਹੋਵੇਗਾ।
9. ਦਾਖਲ ਹੋਈਆਂ ਵਿਦਿਆਰਥਣਾਂ ਲਈ ਧਾਰਮਿਕ ਸਿੱਖਿਆ ਲੈਣੀ ਅਤੇ ਧਾਰਮਿਕ ਗਤੀਵਿਧੀਆਂ (ਵਾਰ,ਕਵੀਸ਼ਰੀ,ਸ਼ਬਦ ਗਾਇਨ,ਗੁਰਬਾਣੀ ਕੰਠ,ਗੱਤਕਾ ਆਦਿ) ਵਿੱਚ ਭਾਗ ਲੈਣਾ ਲਾਜ਼ਮੀ ਹੈ।
10. ਹੋਸਟਲਰਜ਼ ਵਿਦਿਆਰਥਣਾਂ ਲਈ ਰਿਹਾਇਸ਼ ਅਤੇ ਡਾਇਟ (ਖਾਣੇ) ਦਾ ਪ੍ਰਬੰਧ ਮੁਫ਼ਤ  ਹੋਵੇਗਾ। ਇਸ ਲਈ 1500/- ਰੁਪਏ ਪ੍ਰਤੀ  ਵਿਦਿਆਰਥਣ ਪ੍ਰਤੀ ਮਹੀਨਾ ਖਾਣੇ ਦਾ ਖਰਚ (ਡਾਇਟ) ਧਰਮ ਪ੍ਰਚਾਰ ਕਮੇਟੀ ਵਲੋਂ  ਅਦਾ ਕੀਤਾ ਜਾਵੇਗਾ। ਹੋਸਟਲਰਜ਼ ਵਿਦਿਆਰਥਣਾਂ ਨੂੰ ਸੰਸਥਾ ਵਿਖੇ ਆਉਣ/ਜਾਣ ਦਾ ਪ੍ਰਬੰਧ ਆਪਣੇ ਪੱਧਰ ‘ਤੇ ਕਰਨਾ ਹੋਵੇਗਾ।                   

11. ਹਰੇਕ ਵਿਦਿਆਰਥਣ ਲਈ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਹਿੱਸਾ ਲੈਣਾ ਲਾਜ਼ਮੀ ਹੋਵੇਗਾ।
12. ਸੰਸਥਾ ਵੱਲੋਂ ਨਿਰਧਾਰਤ ਛੁੱਟੀਆਂ ਵਿੱਚ ਹੀ ਵਿਦਿਆਰਥਣਾਂ ਘਰ ਜਾ ਸਕਣਗੀਆਂ।
13.  ਵਿਦਿਆਰਥਣਾਂ ਪਾਸੋਂ ਸਕਿਉਰਟੀ ਰਕਮ 2000/- ਰੁਪਏ ਵਸੂਲ ਕੀਤੀ ਜਾਵੇਗੀ ਜੋ ਕਿ ਪੜ੍ਹਾਈ ਪੂਰੀ ਹੋਣ ਉਪਰੰਤ ਵਾਪਿਸ ਕਰ ਦਿੱਤੀ ਜਾਵੇਗੀ।
14.  ਜੇਕਰ ਕੋਈ ਵਿਦਿਆਰਥਣ ਕਿਸੇ ਵੀ ਕਾਰਨ ਕਰਕੇ ਕੋਰਸ ਵਿਚਾਲੇ ਛੱਡਦੀ ਹੈ ਤਾਂ ਉਸ ਵਿਦਿਆਰਥਣਾਂ ਦੀ ਜਮ੍ਹਾਂ ਸਕਿਉਰਟੀ ਜਬਤ ਕਰ ਲਈ ਜਾਵੇਗੀ ਅਤੇ ਪਿਛਲੇ ਮਹੀਨਿਆਂ ਦੌਰਾਨ ਵਿਦਿਆਰਥਣ ਵੱਲੋਂ ਪ੍ਰਾਪਤ ਕੀਤਾ ਕੁੱਲ ਵਜੀਫਾ (ਡਾਇਟ ਖਰਚ) ਵਸੂਲ ਕੀਤਾ ਜਾਵੇਗਾ ।
15. ਕਿਤਾਬਾਂ,ਸਟੇਸ਼ਨਰੀ ਅਤੇ ਵਰਦੀ ਆਦਿ ਦਾ ਪ੍ਰਬੰਧ ਵਿਦਿਆਰਥਣਾਂ ਆਪਣੇ ਪੱਧਰ ‘ਤੇ ਕਰਨਗੀਆਂ।
16. ਜੇਕਰ ਕੋਈ ਵਿਦਿਆਰਥਣ ਰੋਮਾਂ ਦੀ ਬੇਅਦਬੀ/ਕੁਰਹਿਤ ਕਰਦੀ ਹੈ ਤਾਂ ਉਸਦਾ ਦਾਖਲਾ ਤੁਰੰਤ ਰੱਦ ਕਰ ਦਿੱਤਾ ਜਾਵੇਗਾ।
17.   ਬੋਰਡ/ਯੂਨੀਵਰਸਿਟੀ ਦੇ ਕੁੱਲ ਖਰਚੇ ਵਿਦਿਆਰਥਣਾਂ  ਵਲੋਂ ਅਦਾ ਕੀਤੇ ਜਾਣਗੇ।
18.  ਜੇਕਰ ਕਿਸੇ ਵਿਦਿਆਰਥਣ ਦੇ ਮਾਤਾ ਅਤੇ ਪਿਤਾ ਦੋਨੋਂ ਸਵਰਗਵਾਸੀ ਹਨ ਤਾਂ ਬੋਰਡ/ਯੂਨੀਵਰਸਿਟੀ ਦੇ ਖਰਚਿਆਂ ਦੀ ਅਦਾਇਗੀ ਧਰਮ ਪ੍ਰਚਾਰ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵਿਦਿਆਰਥਣ ਦੇ ਮਾਤਾ ਅਤੇ ਪਿਤਾ ਵਿਚੋਂ ਇਕ ਸਵਰਗਵਾਸੀ ਹੈ ਤਾਂ ਬੋਰਡ/ਯੂਨੀਵਰਸਿਟੀ ਦੇ 50% ਖਰਚਿਆਂ ਦੀ ਅਦਾਇਗੀ ਧਰਮ ਪ੍ਰਚਾਰ ਕਮੇਟੀ ਵਲੋਂ ਕੀਤੀ ਜਾਵੇਗੀ।