ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਇਆਂ ਇਕ ਸਦੀ ਪੂਰੀ ਹੋ ਚੁੱਕੀ ਹੈ।ਇਸ ਦੀ ਸਥਾਪਨਾ 15 ਨਵੰਬਰ 1920 ਨੂੰ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀਅਕਾਲ ਤਖ਼ਤ ਸਾਹਿਬ ਵਿਖੇ ਹੋਈ ਸੀ। ਵੱਡੀਆਂ ਕੁਰਬਾਨੀਆਂ ਇਸਦੀ ਸਥਾਪਨਾ ਪਿੱਛੇ ਸ਼ਕਤੀ ਸੋਮਾ ਹਨ। ਗੁਰਦੁਆਰਾ ਸਾਹਿਬਾਨ ਦੀ ਮਾਣ- ਮਰਯਾਦਾ ਬਰਕਰਾਰ ਰੱਖਣ ਵਾਸਤੇ ਖ਼ਾਲਸਾ ਪੰਥ ਨੇ ਆਪਣੀ ਇਸ ਨਿਰਾਲੀ ਪੰਥਕ ਜਥੇਬੰਦੀ ਦੀ ਸਥਾਪਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਾਪਤੀ ਆਂਦੀ ਸੂਚੀ ਵੀ ਬਹੁਤ ਵੱਡੀ ਹੈ। ਗੁਰ ੂਸਾਹਿਬਾਨ ਦੀ ਸਿੱਖਿਆ ਅਤੇ ਪ੍ਰੇਰਨਾ ਅਨੁਸਾਰ ਇਸਨੇ ਗੁਰੂਘਰਾਂ ਦਾ ਪ੍ਰਬੰਧ ਸੰਗਤ ਦੀ ਸੋਚ ਅਤੇ ਪੰਥਕ ਰਵਾਇਤਾਂ ਅਨੁਸਾਰ ਨਿਭਾਉਣ ਦੇ ਨਾਲ ਨਾਲ ਧਰਮ ਪ੍ਰਚਾਰ, ਸਿੱਖਿਆ, ਸਿਹਤ ਸੇਵਾਵਾਂ, ਸਮਾਜਿਕ ਤੇ ਲੋਕ ਭਲਾਈ ਦੇ ਕਾਰਜ ਵੀ ਬਾਖੂਬੀ ਨਿਭਾਏ ਹਨ ਅਤੇ ਲਗਾਤਾਰ ਨਿਭਾਉਂਦੀ ਰਹੇਗੀ।ਇਤਿਹਾਸਕ ਗੁਰਦੁਆਰਾਸਾਹਿਬਾਨ ਦੀ ਸੇਵਾ-ਸੰਭਾਲ ਤੋਂ ਇਲਾਵਾ ਮੌਜੂਦਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 111 ਵਿਦਿਅਕ ਅਦਾਰੇ ਚਲਾ ਰਹੀ ਹੈ। 2 ਯੂਨੀਵਰਸਿਟੀਆਂ, ਮੈਡੀਕਲ ਤੇ ੲੰਜਨੀਅਰਿੰਗ ਕਾਲਜ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰ ਰਹੇ ਹਨ। ਇਸੇ ਤਹਿਤ ਹੀ ਕੁਦਰਤੀ ਆਫ਼ਤਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਸਮੇਂ ਨਿਭਾਈਆਂ ਗਈਆਂ ਸੇਵਾਵਾਂ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਨਾਲ ਗੈਰ ਸਿੱਖਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਸ ਮਾਣ ਮੱਤੀ ਸਿੱਖ ਸੰਸਥਾ ਨੇ ਸਮਾਜ ਦੇ ਹਰ ਖੇਤਰ ਅੰਦਰ ਆਪਣੀ ਲੋਕ ਪੱਖੀ ਹੋਂਦ ਦਰਸਾਈ ਹੈ।
ਮਾਤਾ ਨਾਨਕੀ ਜੀ ਅਕਾਦਮਿਕ ਅਤੇ ਧਾਰਮਿਕ ਵਿੱਦਿਆ ਯੋਜਨਾ
ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਦਮਦਮਾ ਸਾਹਿਬ (ਤਲਵੰਡੀਸਾਬੋ) ਬਠਿੰਡਾ ਵਿਖੇ ਅੰਮ੍ਰਿਤਧਾਰੀ ਵਿਦਿਆਰਥਣਾਂ ਲਈ ਸਾਲ 2021 ਤੋਂ ਸ਼ੁਰੂ ਕੀਤੀ ਗਈ ਮਾਤਾ ਨਾਨਕੀ ਜੀ ਅਕਾਦਮਿਕ ਅਤੇ ਧਾਰਮਿਕ ਵਿੱਦਿਆ ਯੋਜਨਾ ਤਹਿਤ ਪੰਜਾਬ ਅਤੇ ਬਾਹਰਲੇ ਸਟੇਟ ਦੀਆਂ 200 ਗੁਰਸਿੱਖ ਵਿਦਿਆਰਥਣਾਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਹੋਰਨਾਂ ਸੰਗਤਾਂ ਦ ੇਸਹਿਯੋਗ ਨਾਲ ਮੁਫ਼ਤ ਵਿੱਦਿਆ ਦਿੱਤੀ ਜਾ ਰਹੀ ਹੈ। ਇਹਨਾਂ ਵਿਦਿਆਰਥਣਾਂ ਨੂੰ ਦੁਨਿਆਵੀ ਵਿੱਦਿਆ ਦ ਨਾਲ-ਨਾਲ ਰੂਹਾਨੀ ਵਿੱਦਿਆ ਦਾ ਇਹ ਨਿਵੇਕਲਾ ਉਪਰਾਲਾ ਸੰਸਥਾਂ ਵੱਲੋਂ ਕੀਤਾ ਜਾ ਰਿਹਾ ਹੈ। ਕੇਵਲ ਯੂਨੀਵਰਸਿਟੀ/ਬੋਰਡ ਫੀਸਾਂ ਤੋਂ ਇਲਾਵਾ ਵਿਦਿਆਰਥਣਾਂ ਦੀ ਸਾਰੀ ਫੀਸ ਮੁਆਫ਼ ਕੀਤੀ ਗਈ ਹੈ।ਇਹਨਾਂ 250 ਵਿਦਿਆਰਥਣਾਂ ਦਾ ਰਿਹਾਇਸ਼ (ਹੋਸਟਲ) ਅਤੇ ਲੰਗਰ ਦਾ ਖਰਚ ਵੀ ਨਹੀਂ ਲਿਆ ਜਾ ਰਿਹਾ।ਇਹਨਾਂ ਵਿਦਿਆਰਥਣਾਂ ਵਿਚ ਪਾਠੀ ਸਿੰਘ, ਰਾਗੀ ਸਿੰਘ, ਢਾਡੀ, ਪ੍ਰਚਾਰਕ ਅਤੇ ਆਰਥਿਕ ਤੌਰ ਤੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਹਨ। ਸੋ ਇਸ ਵੱਡੇ ਉਪਰਾਲੇ ਲਈ ਆਪ ਸਮੂਹ ਸੰਗਤ ਦੇ ਸਹਿਯੋਗ ਦੀ ਅਤਿਅੰਤ ਲੋੜ ਹੈ। ਗੁਰਮਤਿ ਅਨੁਸਾਰ ਹਰ ਇੱਕ ਸਿੱਖ ਆਪਣੀ ਕਿਰਤ ਕਮਾਈ ਵਿਚੋਂ ਆਪਣਾ ਬਣਦਾ ‘ਦਸਵੰਧ’ ਲੋਕ ਭਲਾਈ ਕਾਰਜਾਂ ਜਾਂ ਜ਼ਰੂਰਤ ਮੰਦਾਂ ਦੀ ਸੇਵਾ ਵਿਚ ਲਗਾਵੇ। ਇਸ ਪ੍ਰਥਾਏ ਕਿਸੇ ਲੋੜਵੰਦ ਵਿਦਿਆਰਥੀ ਨੂੰ ਪੜ੍ਹਾ–ਲਿਖਾ ਕੇ ਕਿਸੇ ਮੰਜ਼ਿਲ ਤੇ ਪਹੁੰਚਾ ਦੇਣਾ ਵੀ ਬਹੁਤ ਵੱਡੀ ਸੇਵਾ ਹੈ। ਸੋ ਆਪ ਜੀ ਇਸ ਯੋਜਨਾ ਲਈ ਹੇਠ ਲਿਖੇ ਅਨੁਸਾਰ ਦਰਸਾਏ ਬੈਂਕ ਅਕਾਊਂਟ ਰਾਹੀਂ ਆਨਲਾਈਨ ਮਾਇਕ ਸਹਿਯੋਗ ਕਰਨ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜ਼ੋ ਵੱਧ ਤੋਂ ਵੱਧ ਵਿਦਿਆਰਥਣਾਂ ਇਸ ਯੋਜਨਾ ਦਾ ਲਾਭ ਲੈ ਸਕਣ।




ਕਾਲਜ ਹੋਸਟਲ ਵਿਖੇ ਨਿੱਤਨੇਮ ਹਾਲ ਵਿੱਚ ਰੋਜ਼ਾਨਾ ਨੇਮ ਅਨੁਸਾਰ ਨਿੱਤਨੇਮ ਕਰਦੀਆਂ ਅਮ੍ਰਿਤਧਾਰੀ ਵਿਦਿਆਰਥਣਾਂ |
ਕਾਲਜ ਵਿਖੇ ਕਰਵਾਏ ਧਾਰਮਿਕ ਸਮਾਗਮ ਦੋਰਾਨ ਗੁਰੂ ਮਰਿਆਦਾ ਅਨੁਸਾਰ ਪੰਗਤਾਂ ਵਿੱਚ ਬੈਠ ਕੇ ਲੰਗਰ ਛਕਦੀਆਂ ਵਿਦਿਆਰਥਣਾਂ |
ਦਿੱਲੀ ਵਿਖੇ ਕਰਵਾਇਆਂ ਗਈਆਂ ਏਸ਼ੀਅਨ ਸਿੱਖ ਗੇਮਜ਼ ਦੋਰਾਨ ਗੱਤਕਾ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਮਾਤਾ ਨਾਨਕੀ ਜੀ ਅਕਾਦਮਿਕ ਅਤੇ ਧਾਰਮਿਕ ਵਿੱਦਿਆ ਯੋਜਨਾ ਦੀਆਂ ਹੋਣਹਾਰ ਵਿਦਿਆਰਥਣਾਂ |
ਮਾਤਾ ਨਾਨਕੀ ਜੀ ਅਕਾਦਮਿਕ ਅਤੇ ਧਾਰਮਿਕ ਵਿੱਦਿਆ ਯੋਜਨਾ ਅਧੀਨ ਦਾਖਲ ਹੋਈਆਂ ਵਿਦਿਆਰਥਣਾਂ ਹੋਸਟਲ ਵਿਖੇ ਲਗਾਏ ਚਾਰ ਰੋਜ਼ਾ ਵਿਦਿਆਰਥੀ ਸਖ਼ਸ਼ੀਅਤ ਉਸਾਰੀ ਕੈਂਪ ਵਿੱਚ ਭਾਗ ਲੈਂਦੀਆਂ ਹੋਈਆਂ |